ਦਿੱਲੀ ਦੀਆ ਸਰਹੱਦਾ ਤੇ ਕਿਸਾਨ ਅੰਦੋਲਨ ਜਾਰੀ ਹੈ ਅਤੇ ਕਿਸਾਨਾ ਦੁਆਰਾਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਇਸੇ ਦਰਮਿਆਨ 26 ਜਨਵਰੀ ਨੂੰ ਕਿਸਾਨ ਆਗੂਆਂ ਵੱਲੋ ਟਰੈਕਟਰ ਪਰੇਡ ਦੀ ਕਾਲ ਦਿੱਤੀ ਗਈ ਪਰ ਕੁਝ ਸ਼ ਰਾ ਰ ਤੀ ਅਨਸਰਾ ਵੱਲੋ ਇਸ ਦੌਰਾਨ ਅੰਦੋਲਨ ਨੂੰ ਢਾ ਅ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਕਤ ਤਸਵੀਰਾ ਦਿੱਲੀ ਦੇ ਸਿੰਘੂ ਬਾਰਡਰ ਦੀਆ ਹਨ ਜਿੱਥੇ ਕਿ ਗੱਲਬਾਤ ਕਰਦਿਆਂ ਹੋਇਆਂ ਕਿਸਾਨਾ ਨੇ ਆਖਿਆ ਕਿ 26 ਜਨਵਰੀ ਨੂੰ ਜੋ ਕੁਝ ਵਾਪਰਿਆਂ ਉਹ ਸਰਕਾਰ ਦੀ ਇਕ ਚਾਲ ਸੀਕਿਉਂਕਿ ਗਣਤੰਤਰ ਦਿਵਸ ਮੌਕੇ ਜਿੱਥੇ ਲਾਲ ਕਿਲੇ ਵਿੱਚ ਇੰਨਾ ਵੱਡਾ ਪ੍ਰੋਗਰਾਮ ਸੀ ਉੱਥੇ ਹੀ ਇੰਨੀ ਫੋਰਸ ਦੇ ਮੌਜੂਦ ਹੋਣ ਦੇ ਬਾਵਜੂਦ ਕਿਸਾਨ ਉੱਥੇ ਪਹੁੰਚੇ ਇਸ ਤੋ ਪਤਾ ਲੱਗਦਾ ਹੈ ਕਿ ਸਰਕਾਰ ਵੱਲੋ ਜਾਣਬੁੱਝ ਕੇ ਅਜਿਹੇ ਰਸਤੇ ਕਿਸਾਨਾ ਨੂੰ ਭੇਜਿਆ ਗਿਆ ਜੋ ਕਿ ਉਹ ਲਾਲ ਕਿਲੇ ਪਹੁੰਚ ਜਾਣ ਉਹਨਾਂ ਆਖਿਆਂ ਕਿ ਕਿਸਾਨਾ ਨੇ ਹੁਣ ਤੱਕ ਸਰਕਾਰ ਦੀਆ ਸਾਰੀਆਂ ਚਾਲਾ ਫੇਲ ਕੀਤੀਆਂ ਸਨ ਪਰ ਸਰਕਾਰ ਗਣਤੰਤਰ ਦਿਵਸ ਮੌਕੇ ਆਪਣੀ ਚਾਲ ਵਿੱਚ ਕੁਝ ਹੱਦ ਤੱਕਕਾਮਯਾਬ ਰਹੀ ਹੈ ਉਹਨਾਂ ਆਖਿਆਂ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋ ਵੀ ਵੱਧ ਦਿਨਾ ਤੋ ਘਰਾ ਚੋ ਨਿਕਲ ਕੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਅਤੇ ਐੱਮ ਐੱਸ ਪੀ ਤੇ ਗਰੰਟੀ ਕਾਨੂੰਨ ਲਿਆਉਣ ਲਈ ਦਿੱਲੀ ਚ ਡਟੇ ਹੋਏ ਹਨ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਆਪਣੀਆਂ ਲੂੰਬੜ ਚਾਲਾ ਨਾਲ ਕਿਸਾਨਾ ਨੂੰ ਦਬਾ ਸਕਦੇ ਹਨ ਉਹਨਾਂ ਕਿਹਾ ਕਿ ਸਰਕਾਰ ਕਿਸਾਨਾ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾ ਚ
ਸੌਪਣ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਕਿ ਕਿਸਾਨ ਬਰਦਾਸ਼ਤ ਨਹੀ ਕਰ ਸਕਦੇ ਹਨ ਅਤੇ ਹੁਣ ਜਦ ਅਸੀ ਦਿੱਲੀ ਬੈਠੇ ਹਾਂ ਤਾ ਇੱਥੋਂ ਜਿੱਤ ਕੇ ਹੀ ਵਾਪਿਸ ਪਰਤਿਆ ਜਾਵੇਗਾ ਅਤੇ ਹੁਣ ਕਿਸਾਨ ਵਿੱਚ ਜੋਸ਼ ਪਹਿਲਾ ਨਾਲੋ ਵੀ ਜ਼ਿਆਦਾ ਹੈ ਅਤੇ ਸਾਡੇ ਲੱਗੇ ਸਾਰੇ ਮੋਰਚੇ ਚੜਦੀ ਕਲਾ ਵਿੱਚ ਹਨ ਤੇ ਸਾਰਿਆ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਚ ਸਾਰੇ ਦਿੱਲੀ ਪੁੱਜਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ